Surprise Me!

ਚੰਦਰੀ ਸੜਕ ਨੇ ਨਿਗਲਿਆ ਦੋ ਭੈਣਾਂ ਦਾ ਭਰਾ, 15 ਤਰੀਕ ਨੂੰ ਜਾਣਾ ਸੀ ਵਿਦੇਸ਼ |OneIndia Punjabi

2024-02-08 0 Dailymotion

ਟੋਲ ਪਲਾਜ਼ਾ ਚੁਕੇ ਜਾਨ ਤੋਂ ਬਾਦ ਸੜਕ ਤੇ ਬਣੇ ਡਿਵਾਈਡਰ ਆਮ ਜ਼ਿੰਦਿਗੀਆਂ ਲਈ ਮੌਤ ਦਾ ਖੌਫ ਬਣਦੇ ਜਾ ਰਹੇ ਨੇ। ਬਰਨਾਲਾ-ਮੋਗਾ ਨੈਸ਼ਨਲ ਹਾਈਵੇ ’ਤੇ ਬੰਦ ਪਏ ਟੋਲ ਪਲਾਜ਼ੇ ’ਤੇ ਇਕ ਮਾਰੂਤੀ ਕਾਰ ਡਿਵਾਈਡਰ ਨਾਲ ਟਕਰਾ ਗਈ ਤੇ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਇਕ ਹੋਰ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ।
ਮ੍ਰਿਤਕ ਅੰਮ੍ਰਿਤਪਾਲ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ 15 ਫਰਵਰੀ ਨੂੰ ਉਸਨੇ ਕੈਨੇਡਾ ਜਾਣਾ ਸੀ। ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 21 ਸਾਲਾ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਜੰਟ ਸਿੰਘ ਅਤੇ ਉਸ ਦਾ ਦੋਸਤ ਜਗਸੀਰ ਸਿੰਘ ਆਪਣੀ ਮਾਰੂਤੀ ਕਾਰ ਵਿੱਚ ਨਿਹਾਲ ਸਿੰਘ ਵਾਲਾ ਤੋਂ ਬਰਨਾਲਾ ਵੱਲ ਪਰਤ ਰਹੇ ਸਨ। ਜਦੋਂ ਉਹ ਪਿੰਡ ਮੱਲੀਆਂ ਦੇ ਟੋਲ ਪਲਾਜ਼ਾ 'ਤੇ ਪਹੁੰਚਿਆ ਤਾਂ ਉਸ ਦੀ ਮਾਰੂਤੀ ਕਾਰ ਟੋਲ ਪਲਾਜ਼ਾ ਦੀਆਂ ਪੱਥਰ ਦੀਆਂ ਕੰਧਾਂ ਨਾਲ ਟਕਰਾ ਗਈ ਕਿਉਂਕਿ ਉਥੇ ਕੋਈ ਬਿਜਲੀ ਦੀਆਂ ਲਾਈਟਾਂ ਅਤੇ ਕੋਈ ਸਾਈਨ ਬੋਰਡ ਨਹੀਂ ਸੀ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |
.
.
.
#punjabnews #punjab #punjablatestnews
~PR.182~